ਸਹਾਇਤਾ ਅਤੇ ਸਮਰਥਨ

ਸਰਵੇਖਣ ਬਾਰੇ ਹੋਰ ਜਾਣਕਾਰੀ ਲੱਭੋ ਜਿਸ ਵਿੱਚ ਇਹ ਜਾਣਕਾਰੀ ਵੀ ਸ਼ਾਮਲ ਹੈ ਕਿ ਭਾਗ ਕਿਵੇਂ ਲੈਣਾ ਹੈ, ਤੁਹਾਡੇ ਜਵਾਬਾਂ ਨਾਲ ਕੀ ਹੁੰਦਾ ਹੈ ਅਤੇ ਅਸੀਂ ਤੁਹਾਡੀ ਗੋਪਨੀਯਤਾ ਕਿਵੇਂ ਸੁਰੱਖਿਅਤ ਰੱਖਦੇ ਹਾਂ।

ਇੱਕ ਸਰਵੇਖਣ ਪ੍ਰਾਪਤ ਹੋਇਆ?

ਰਾਸ਼ਟਰੀ ਕੈਂਸਰ ਮਰੀਜ਼ ਅਨੁਭਵ ਸਰਵੇਖਣ ਦਾ ਉਦੇਸ਼ ਪੂਰੇ ਇੰਗਲੈਂਡ ਦੇ ਕੈਂਸਰ ਦੇਖਭਾਲ ਦੇ ਅਨੁਭਵ ਨੂੰ ਸਮਝਣਾ ਹੈ। ਅਸੀਂ ਤੁਹਾਨੂੰ ਇਹ ਸਰਵੇਖਣ ਇਸ ਕਰਕੇ ਭੇਜਿਆ ਹੈ ਕਿਉਂਕਿ ਅਸੀਂ NHS ਵੱਲੋਂ ਦਿੱਤੀ ਗਈ ਕੈਂਸਰ ਦੇਖਭਾਲ ਨਾਲ ਜੁੜੇ ਤੁਹਾਡੇ ਅਨੁਭਵਾਂ ਬਾਰੇ ਸਮਝਣਾ ਚਾਹੁੰਦੇ ਹਾਂ। ਇਹ ਮੌਜੂਦਾ ਕੈਂਸਰ ਦੇਖਭਾਲ ਸੇਵਾਵਾਂ ਦੇ ਮਰੀਜ਼ ਅਨੁਭਵ ਨੂੰ ਸੁਧਾਰਨ ਵਿੱਚ ਸਾਡੀ ਮਦਦ ਕਰੇਗਾ।

ਕੈਂਸਰ ਦੇ ਪੁਸ਼ਟੀਕਿਰਤ ਨਿਦਾਨ ਵਾਲੇ ਸਾਰੇ ਬਾਲਗ ਮਰੀਜ਼ (16 ਅਤੇ ਇਸ ਤੋਂ ਵੱਧ ਉਮਰ ਦੇ), ਜਿਨ੍ਹਾਂ ਨੂੰ ਕੈਂਸਰ ਦੇ ਇਲਾਜ ਲਈ ਹਸਪਤਾਲ ਵਿੱਚ ਇਨਪੇਸ਼ੈਂਟ ਵਜੋਂ ਦਾਖ਼ਲ ਕੀਤਾ ਗਿਆ ਹੈ ਜਾਂ ਜਿਨ੍ਹਾਂ ਦੇ ਕੈਂਸਰ ਦਾ ਇਲਾਜ ਡੇ ਕੇਸ ਮਰੀਜ਼ਾਂ ਵਜੋਂ ਕੀਤਾ ਗਿਆ ਹੈ ਅਤੇ ਜਿਨ੍ਹਾਂ ਨੂੰ ਅਪ੍ਰੈਲ ਅਤੇ ਜੂਨ ਵਿਚਕਾਰ ਛੁੱਟੀ ਦੇ ਦਿੱਤੀ ਗਈ ਹੈ, ਉਨ੍ਹਾਂ ਸਾਰਿਆਂ ਨੂੰ ਇਸ ਸਰਵੇਖਣ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

ਇਹ ਤੁਹਾਡੀ ਮਰਜ਼ੀ ਹੈ ਕਿ ਇਸ ਸਰਵੇਖਣ ਵਿੱਚ ਭਾਗ ਲੈਣਾ ਹੈ ਜਾਂ ਨਹੀਂ। ਸਾਨੂੰ ਉਮੀਦ ਹੈ ਕਿ ਤੁਸੀਂ ਭਾਗ ਲਓਗੇ ਕਿਉਂਕਿ ਇਸ ਨਾਲ ਸਾਨੂੰ ਕੈਂਸਰ ਦੇਖਭਾਲ ਨਾਲ ਜੁੜੇ ਲੋਕਾਂ ਦੇ ਅਨੁਭਵ ਬਾਰੇ ਜਾਣਨ ਵਿੱਚ ਮਦਦ ਮਿਲੇਗੀ।

ਹਾਲਾਂਕਿ, ਜੇਕਰ ਤੁਸੀਂ ਸਰਵੇਖਣ ਬਾਰੇ ਕੋਈ ਵੀ ਰਿਮਾਇੰਡਰ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਖਾਲੀ ਪ੍ਰਸ਼ਨਾਵਲੀ ਵਾਪਸ ਭੇਜੋ ਅਤੇ ਤੁਹਾਨੂੰ ਮੌਜੂਦਾ ਸਰਵੇਖਣ ਤੋਂ ਹਟਾ ਦਿੱਤਾ ਜਾਵੇਗਾ।

ਤੁਸੀਂ Picker ਨੂੰ ਵੀ ਈਮੇਲ ਭੇਜ ਸਕਦੇ ਹੋ ਜਾਂ ਪੱਤਰ ਵਿੱਚ ਦਿੱਤੇ ਮੁਫ਼ਤ ਹੈਲਪਲਾਈਨ ਨੰਬਰ ‘ਤੇ ਫ਼ੋਨ ਕਰ ਸਕਦੇ ਹੋ ਅਤੇ Picker ਤੁਹਾਨੂੰ ਮੌਜੂਦਾ ਸਰਵੇਖਣ ਵਿੱਚੋਂ ਹਟਾ ਦੇਵੇਗਾ।

Picker, ਜੋ ਇੱਕ ਸੁਤੰਤਰ ਸੋਧ ਏਜੰਸੀ ਹੈ, NHS England ਲਈ ਸਰਵੇਖਣ ਦਾ ਪ੍ਰਬੰਧ ਕਰਦੀ ਹੈ। NHS England, ਇੰਗਲੈਂਡ ਵਿੱਚ ਰਾਸ਼ਟਰੀ ਸਿਹਤ ਸੇਵਾ (NHS) ਦੀ ਅਗਵਾਈ ਕਰਦਾ ਹੈ। ਤੁਸੀਂ NHS England ਦੀ ਵੈੱਬਸਾਈਟ ‘ਤੇ NHS England ਬਾਰੇ ਹੋਰ ਜਾਣ ਸਕਦੇ ਹੋ।

ਫੀਡਬੈਕ ਮਰੀਜ਼ ਸਲਾਹ ਅਤੇ ਸੰਪਰਕ ਸੇਵਾ (PALS) ਰਾਹੀਂ ਜਾਂ NHS ਟਰੱਸਟ ਲਈ ਮਰੀਜ਼ ਸੇਵਾਵਾਂ ਦੇ ਪ੍ਰਬੰਧਕ ਦੁਆਰਾ ਦਿੱਤੀ ਜਾ ਸਕਦੀ ਹੈ ਜਿੱਥੇ ਤੁਸੀਂ ਦੇਖਭਾਲ ਪ੍ਰਾਪਤ ਕੀਤੀ।

ਜਿਸ NHS ਟਰੱਸਟ ਵਿੱਚ ਤੁਸੀਂ ਦੇਖਭਾਲ ਪ੍ਰਾਪਤ ਕੀਤੀ, ਉਸ ਰਾਹੀਂ ਖ਼ਾਸ ਸ਼ਿਕਾਇਤਾਂ ਵੀ ਦਰਜ ਕੀਤੀਆਂ ਜਾ ਸਕਦੀਆਂ ਹਨ। ਹਰੇਕ NHS ਟਰੱਸਟ ਦਾ ਇੱਕ ਸਟਾਫ਼ ਮੈਂਬਰ ਸ਼ਿਕਾਇਤਾਂ ਲਈ ਜ਼ਿੰਮ੍ਹੇਵਾਰ ਹੁੰਦਾ ਹੈ ਅਤੇ ਉਹ ਤੁਹਾਡੇ ਨਾਲ ਮਿਲ ਕੇ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗਾ।

ਜੇਕਰ ਤੁਸੀਂ ਗੁਪਤ ਫੀਡਬੈਕ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਦੋਸਤ ਅਤੇ ਪਰਿਵਾਰ ਟੈਸਟ (FFT) ਦੀ ਵਰਤੋਂ ਕਰਕੇ ਫੀਡਬੈਕ ਦੇਣ ਬਾਰੇ ਜਾਣਕਾਰੀ ਲਈ ਹਸਪਤਾਲ ਵਿਖੇ ਸਟਾਫ਼ ਨੂੰ ਪੁੱਛ ਸਕਦੇ ਹੋ। ਦੋਸਤ ਅਤੇ ਪਰਿਵਾਰ ਟੈਸਟ (FFT) ਗੁਪਤ ਫੀਡਬੈਕ ਦੇਣ ਦਾ ਇੱਕ ਤੇਜ਼ ਅਤੇ ਅਸਾਨ ਤਰੀਕਾ ਹੈ ਜੋ ਸਿੱਧਾ ਤੁਹਾਡੀ ਦੇਖਭਾਲ ਕਰਨ ਵਾਲੇ ਸਟਾਫ਼ ਤੱਕ ਪਹੁੰਚ ਜਾਏਗੀ।

NHS ਨੂੰ ਸ਼ਿਕਾਇਤ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਇਸ ‘ਤੇ ਜਾਓ: NHS ਨੂੰ ਸ਼ਿਕਾਇਤ ਕਿਵੇਂ ਕਰੀਏ.

ਸਰਵੇਖਣ ਨੂੰ ਪੂਰਾ ਕਰਨਾ

ਕਿਰਪਾ ਕਰਕੇ ਵੱਧ ਤੋਂ ਵੱਧ ਪ੍ਰਸ਼ਨਾਂ ਦਾ ਜਵਾਬ ਦਿਓ। ਤੁਸੀਂ ਜਿੰਨੇ ਪ੍ਰਸ਼ਨਾਂ ਦਾ ਜਵਾਬ ਦਿਓਗੇ, ਅਸੀਂ ਓਨੇ ਹੀ ਬਿਹਤਰ ਤਰੀਕੇ ਨਾਲ ਤੁਹਾਡੇ ਅਨੁਭਵ ਬਾਰੇ ਸਮਝ ਸਕਾਂਗੇ। ਇਸ ਨਾਲ ਸਾਨੂੰ ਭਵਿੱਖ ਵਿੱਚ ਆਪਣੀਆਂ ਕੈਂਸਰ ਸੇਵਾਵਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।

ਜੇਕਰ ਤੁਸੀਂ ਕਿਸੇ ਵੀ ਪ੍ਰਸ਼ਨ ਦਾ ਜਵਾਬ ਨਹੀਂ ਦੇ ਪਾਉਂਦੇ ਹੋ, ਜਾਂ ਜੇਕਰ ਕਿਸੇ ਵੀ ਪ੍ਰਸ਼ਨ ਦਾ ਜਵਾਬ ਦੇਣਾ ਚੰਗਾ ਨਹੀਂ ਲੱਗਦਾ, ਤਾਂ ਤੁਸੀਂ ਇਸਨੂੰ ਖਾਲੀ ਛੱਡ ਸਕਦੇ ਹੋ।

ਹਾਂ, ਆਨਲਾਈਨ ਸਰਵੇਖਣ ਭਰਨ ਦੌਰਾਨ ਤੁਹਾਡੀ ਪ੍ਰਗਤੀ ਆਪਣੇ-ਆਪ ਸੁਰੱਖਿਅਤ ਹੁੰਦੀ ਰਹਿੰਦੀ ਹੈ। ਬ੍ਰਾਊਜ਼ਰ ਬੰਦ ਹੋਣ ਤੋਂ ਬਾਅਦ ਵੀ ਤੁਹਾਡੀ ਪ੍ਰਗਤੀ ਸੁਰੱਖਿਅਤ ਰਹੇਗੀ। ਜਦੋਂ ਵੀ ਤੁਸੀਂ ਸਰਵੇਖਣ ਨੂੰ ਜਾਰੀ ਰੱਖਣ ਲਈ ਤਿਆਰ ਹੋਵੋ, ਆਪਣੇ ਐਕਸੈਸ ਕੋਡ ਨਾਲ ਲੌਗ ਇਨ ਕਰੋ ਅਤੇ ਉੱਥੋਂ ਸ਼ੁਰੂ ਕਰੋ ਜਿੱਥੇ ਤੁਸੀਂ ਛੱਡਿਆ ਸੀ।

ਸਰਵੇਖਣ ਨੂੰ ਪੂਰਾ ਕਰਨ ਤੋਂ ਬਾਅਦ, ਕਿਰਪਾ ਕਰਕੇ ਸਰਵੇਖਣ ਦੇ ਅੰਤ ਵਿੱਚ ਦਿੱਤੇ ‘ਸਬਮਿਟ’ ਬਟਨ ਨੂੰ ਦਬਾਓ ਨਹੀਂ ਤਾਂ ਸਾਨੂੰ ਤੁਹਾਡੇ ਜਵਾਬ ਪ੍ਰਾਪਤ ਨਹੀਂ ਹੋਣਗੇ।

ਹਾਂ, ਤੁਸੀਂ ਸਰਵੇਖਣ ਭਰਦੇ ਸਮੇਂ ਕਿਸੇ ਨੂੰ ਮਦਦ ਲਈ ਕਹਿ ਸਕਦੇ ਹੋ। ਕਿਰਪਾ ਕਰਕੇ ਤੁਹਾਡੀ ਮਦਦ ਕਰਨ ਵਾਲੇ ਕਿਸੇ ਦੂਜੇ ਵਿਅਕਤੀ ਦੀ ਰਾਏ ਲੈਣ ਦੀ ਬਜਾਏ, ਆਪਣੀ ਖੁਦ ਦੀ ਸੋਚ ਦੇ ਮੁਤਾਬਕ ਹੀ ਜਵਾਬ ਦੇਣਾ ਯਕੀਨੀ ਬਣਾਓ।

Picker ਫ੍ਰੀਫ਼ੋਨ ਹੈਲਪਲਾਈਨ ਵੀ ਪ੍ਰਦਾਨ ਕਰਦਾ ਹੈ ਜਿੱਥੇ ਟੈਲੀਫ਼ੋਨ ਉੱਪਰ ਸਰਵੇਖਣ ਭਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਾਲ ਸਲਾਹਕਾਰ ਉਪਲਬਧ ਰਹਿੰਦੇ ਹਨ (ਕਿਰਪਾ ਕਰਕੇ ਜਾਣਕਾਰੀ ਲਈ ਪ੍ਰਸ਼ਨਾਵਲੀ ਦੇ ਨਾਲ ਆਉਣ ਵਾਲੇ ਪੱਤਰ ਨੂੰ ਪੜ੍ਹੋ।)

ਇਸ ਸਰਵੇਖਣ ਵਿੱਚ ਭਾਗ ਲੈਣ ਵਾਲੇ ਹਰੇਕ ਵਿਅਕਤੀ ਨੂੰ ਇੱਕ ਵਿਲੱਖਣ ਸਰਵੇਖਣ ਨੰਬਰ ਅਤੇ QR ਕੋਡ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਡਾ ਨਾਮ ਅਤੇ ਪਤਾ ਤੁਹਾਡੇ ਸਰਵੇਖਣ ਦੇ ਜਵਾਬਾਂ ਤੋਂ ਵੱਖਰਾ ਹੋਵੇ। ਇਸਦਾ ਅਰਥ ਹੈ ਕਿ ਜਵਾਬ ਪੂਰੇ ਧਿਆਨ ਨਾਲ ਦਰਜ ਕੀਤੇ ਜਾਂਦੇ ਹਨ ਅਤੇ ਤੁਹਾਡੇ ਜਵਾਬ ਗੁਪਤ ਰੱਖੇ ਜਾਂਦੇ ਹਨ।

ਜੇਕਰ ਤੁਹਾਡਾ ਐਕਸੈਸ ਕੋਡ ਗੁੰਮ ਗਿਆ ਹੈ, ਤਾਂ ਕਿਰਪਾ ਕਰਕੇ ਆਪਣੀ ਬੇਨਤੀ ਲਈ ਈਮੇਲ ਕਰੋ ਅਤੇ ਅਸੀਂ ਇਸ ਲਈ ਵਾਪਸ ਤੁਹਾਨੂੰ ਈਮੇਲ ਕਰਾਂਗੇ। ਇਸ ਵਿੱਚ ਕੁੱਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਸਾਰੇ ਐਕਸੈਸ ਕੋਡ ਸੁਰੱਖਿਅਤ ਰੱਖੇ ਜਾਂਦੇ ਹਨ।

ਜਾਂ ਤੁਸੀਂ ਅਗਲੇ ਰਿਮਾਇੰਡਰ ਪੱਤਰ ਦੇ ਆਉਣ ਦੀ ਉਡੀਕ ਕਰ ਸਕਦੇ ਹੋ, ਜੋ ਉਸ ਹਰੇਕ ਵਿਅਕਤੀ ਨੂੰ ਭੇਜਿਆ ਜਾਵੇਗਾ ਜਿਸਨੇ ਇਹ ਸਰਵੇਖਣ ਨਹੀਂ ਭਰਿਆ ਹੈ। ਤੁਹਾਡਾ ਐਕਸੈਸ ਕੋਡ ਪੱਤਰ ਦੇ ਪਹਿਲੇ ਪੰਨੇ ‘ਤੇ ਪ੍ਰਿੰਟ ਕੀਤਾ ਹੁੰਦਾ ਹੈ।

ਇਸ ਸਰਵੇਖਣ ਵਿੱਚ ਭਾਗ ਲੈਣ ਵਾਲੇ ਹਰੇਕ ਵਿਅਕਤੀ ਨੂੰ ਉਸਦੇ ਪੱਤਰ ਵਿੱਚ ਇੱਕ ਐਕਸੈਸ ਕੋਡ ਅਤੇ QR ਕੋਡ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਨਲਾਈਨ ਸਰਵੇਖਣ ਪੂਰਾ ਕਰਨ ਲਈ ਇਸਨੂੰ ਵਰਤ ਸਕੇ।

QR ਕੋਡ ਦੀ ਵਰਤੋਂ ਕਰਕੇ ਸਰਵੇਖਣ ਭਰਨ ਲਈ, ਆਪਣੇ ਸਮਾਰਟ ਫ਼ੋਨ ਨਾਲ QR ਕੋਡ ਨੂੰ ਸਕੈਨ ਕਰੋ ਅਤੇ ਤੁਹਾਨੂੰ ਸਿੱਧਾ ਆਨਲਾਈਨ ਪ੍ਰਸ਼ਨਾਵਲੀ ‘ਤੇ ਲਿਜਾਇਆ ਜਾਵੇਗਾ।

ਆਨਲਾਈਨ ਸਰਵੇਖਣ ਪੂਰਾ ਕਰਨ ਦਾ ਇੱਕ ਹੋਰ ਤਰੀਕਾ ਆਪਣੇ ਐਕਸੈਸ ਕੋਡ ਦੀ ਵਰਤੋਂ ਕਰਨਾ ਹੈ। ਹਰੇਕ ਐਕਸੈਸ ਕੋਡ ਵਿੱਚ 8 ਅੱਖਰ ਹੁੰਦੇ ਹਨ ਅਤੇ ਇਹ ਆਨਲਾਈਨ ਲਿੰਕ ਦੇ ਨਾਲ ਤੁਹਾਡੇ ਪੱਤਰ ਦੇ ਪਹਿਲੇ ਪੰਨੇ ‘ਤੇ ਲਿਖਿਆ ਹੁੰਦਾ ਹੈ। ਜੇਕਰ ਤੁਸੀਂ ਆਪਣੇ ਡਿਵਾਈਸ ਵਿੱਚ ਲਿੰਕ ‘ਤੇ ਜਾਂਦੇ ਹੋ, ਤਾਂ ਸਰਵੇਖਣ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਐਕਸੈਸ ਕੋਡ ਦਰਜ ਕਰਨ ਲਈ ਕਿਹਾ ਜਾਵੇਗਾ।

ਜੇਕਰ ਤੁਹਾਡਾ ਐਕਸੈਸ ਕੋਡ ਗੁੰਮ ਗਿਆ ਹੈ, ਤਾਂ ਕਿਰਪਾ ਕਰਕੇ ਆਪਣੀ ਬੇਨਤੀ ਲਈ ਈਮੇਲ ਕਰੋ ਅਤੇ ਅਸੀਂ ਇਸ ਲਈ ਵਾਪਸ ਤੁਹਾਨੂੰ ਈਮੇਲ ਕਰਾਂਗੇ। ਇਸ ਵਿੱਚ ਕੁੱਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਸਾਰੇ ਐਕਸੈਸ ਕੋਡ ਸੁਰੱਖਿਅਤ ਰੱਖੇ ਜਾਂਦੇ ਹਨ।

ਜਾਂ ਤੁਸੀਂ ਅਗਲੇ ਰਿਮਾਇੰਡਰ ਪੱਤਰ ਦੇ ਆਉਣ ਦੀ ਉਡੀਕ ਕਰ ਸਕਦੇ ਹੋ, ਜੋ ਉਸ ਹਰੇਕ ਵਿਅਕਤੀ ਨੂੰ ਭੇਜਿਆ ਜਾਵੇਗਾ ਜਿਸਨੇ ਇਹ ਸਰਵੇਖਣ ਨਹੀਂ ਭਰਿਆ ਹੈ। ਤੁਹਾਡਾ ਐਕਸੈਸ ਕੋਡ ਪੱਤਰ ਦੇ ਪਹਿਲੇ ਪੰਨੇ ‘ਤੇ ਪ੍ਰਿੰਟ ਕੀਤਾ ਹੁੰਦਾ ਹੈ।

ਪਹਿਲਾ ਸੱਦਾ ਭੇਜਣ ਤੋਂ ਲਗਭਗ ਦੋ ਮਹੀਨੇ ਬਾਅਦ ਇਹ ਸਰਵੇਖਣ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਭੇਜੇ ਜਾਣ ਵਾਲੇ ਸਰਵੇਖਣ ਜਵਾਬ ਮੰਨੇ ਨਹੀਂ ਜਾਣਗੇ ਅਤੇ ਆਨਲਾਈਨ ਲੌਗਇਨ ਵੇਰਵੇ ਵੀ ਕੰਮ ਕਰਨਾ ਬੰਦ ਕਰ ਦੇਣਗੇ।

ਤੁਹਾਨੂੰ ਪਹਿਲਾਂ ਸਰਵੇਖਣ ਪ੍ਰਾਪਤ ਹੋਇਆ ਹੋ ਸਕਦਾ ਹੈ। ਅਜਿਹਾ ਇਸ ਕਰਕੇ ਕਿਉਂਕਿ ਅਸੀਂ ਇਨਪੇਸ਼ੈਂਟ ਜਾਂ ਡੇ ਕੇਸ ਮਰੀਜ਼ ਵਜੋਂ ਕੈਂਸਰ ਦਾ ਇਲਾਜ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਨੂੰ ਪ੍ਰਸ਼ਨਾਵਲੀਆਂ ਭੇਜਦੇ ਹਾਂ, ਜਿਨ੍ਹਾਂ ਨੂੰ ਹਰ ਸਾਲ ਅਪ੍ਰੈਲ ਅਤੇ ਜੂਨ ਵਿਚਕਾਰ ਛੁੱਟੀ ਦਿੱਤੀ ਜਾਂਦੀ ਹੈ।

ਤੁਹਾਡੀ ਰਾਏ ਸਾਡੇ ਲਈ ਜ਼ਰੂਰੀ ਹੈ ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਦੁਬਾਰਾ ਭਾਗ ਲਓਗੇ ਕਿਉਂਕਿ ਇਸ ਨਾਲ ਸਾਨੂੰ ਕੈਂਸਰ ਦੇਖਭਾਲ ਨਾਲ ਜੁੜੇ ਲੋਕਾਂ ਦੇ ਅਨੁਭਵ ਬਾਰੇ ਜਾਣਨ ਵਿੱਚ ਮਦਦ ਮਿਲੇਗੀ।

ਸਰਵੇਖਣ ਨਤੀਜੇ

ਤੁਹਾਡੇ ਜਵਾਬ ਸਰਵੇਖਣ ਵਿੱਚ ਭਾਗ ਲੈਣ ਵਾਲੇ ਹੋਰ ਲੋਕਾਂ ਦੇ ਜਵਾਬਾਂ ਨਾਲ ਰੱਖੇ ਜਾਂਦੇ ਹਨ ਅਤੇ ਕੈਂਸਰ ਦੇਖਭਾਲ ਸੇਵਾਵਾਂ ਨਾਲ ਜੁੜੇ ਲੋਕਾਂ ਦੇ ਅਨੁਭਵ ਨੂੰ ਸਮਝਣ ਅਤੇ ਹੋਰ ਬਿਹਤਰ ਬਣਾਉਣ ਲਈ ਵਰਤੇ ਜਾਂਦੇ ਹਨ। ਨਤੀਜੇ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕੀਤੇ ਜਾਣਗੇ। ਪ੍ਰਕਾਸ਼ਿਤ ਕੀਤੇ ਜਾਣ ਵਾਲੇ ਕਿਸੇ ਵੀ ਨਤੀਜਿਆਂ ਵਿੱਚ ਕੋਈ ਵੀ ਤੁਹਾਡੀ ਪਛਾਣ ਨਹੀਂ ਕਰ ਸਕੇਗਾ।

ਸਰਵੇਖਣ ਨਤੀਜੇ ਮਰੀਜ਼ ਦੇ ਅਨੁਭਵ ਨੂੰ ਸਮਝਣ ਅਤੇ ਪੂਰੇ ਇੰਗਲੈਂਡ ਦੀਆਂ ਕੈਂਸਰ ਸੇਵਾਵਾਂ ਨੂੰ ਸੁਧਾਰਨ ਲਈ ਵਰਤੇ ਜਾਂਦੇ ਹਨ। ਲੋਕਾਂ ਦੇ ਅਨੁਭਵ ਵਿੱਚ ਅੰਤਰ ਨੂੰ ਸਮਝਣ ਲਈ ਨਤੀਜਿਆਂ ਨੂੰ ਦੇਖਿਆ ਜਾਵੇਗਾ, ਜਿਵੇਂ ਕਿ ਇਹ ਦੇਖਣ ਲਈ ਕਿ ਕੀ ਲੋਕ ਆਪਣੇ ਨਸਲੀ ਸਮੂਹ ਜਾਂ ਕੈਂਸਰ ਦੀ ਕਿਸਮ ਦੇ ਅਧਾਰ ‘ਤੇ ਵੱਖਰੇ ਤਰੀਕੇ ਨਾਲ ਜਵਾਬ ਦਿੰਦੇ ਹਨ। ਇਸ ਨਾਲ ਸਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਕਿ ਕਿਹੜੇ ਸਮੂਹ, ਭਾਈਚਾਰੇ ਜਾਂ ਆਬਾਦੀ ਵਿੱਚ ਸੁਧਾਰਾਂ ਦੀ ਸਭ ਤੋਂ ਵੱਧ ਲੋੜ ਹੈ।

ਹਰੇਕ ਭਾਗੀਦਾਰ NHS ਟਰੱਸਟ ਦੇ ਨਤੀਜੇ ਨਵੀਨਤਮ ਨਤੀਜੇ ਵਾਲੇ ਪੰਨੇ ‘ਤੇ ਲੱਭੇ ਜਾ ਸਕਦੇ ਹਨ।

ਤੁਸੀਂ ਸਰਵੇਖਣ ਵਿੱਚ ਭਾਗ ਲੈ ਕੇ ਸਾਨੂੰ ਆਪਣਾ ਸਰਵੇਖਣ ਜਵਾਬ ਡੇਟਾ ਰਾਸ਼ਟਰੀ ਰੋਗ ਪੰਜੀਕਰਣ ਸੇਵਾ (NDRS) ਨੂੰ ਭੇਜਣ ਦੀ ਇਜਾਜ਼ਤ ਦਿੰਦੇ ਹੋ, ਜੋ ਕਿ NHS England ਦਾ ਹਿੱਸਾ ਹੈ, ਜਿੱਥੇ ਇਸਨੂੰ ਕੈਂਸਰ ਰਜਿਸਟਰੀ ਵਿੱਚ ਸ਼ਾਮਲ ਕੀਤਾ ਜਾਵੇਗਾ।

ਰਾਸ਼ਟਰੀ ਰੋਗ ਪੰਜੀਕਰਣ ਸੇਵਾ (NDRS) NHS ਨੰਬਰ, ਜਨਮ ਮਿਤੀ ਅਤੇ ਪੋਸਟਕੋਡ ਦੀ ਵਰਤੋਂ ਕਰਕੇ ਤੁਹਾਡੇ ਸਰਵੇਖਣ ਦੇ ਜਵਾਬਾਂ ਨੂੰ ਤੁਹਾਡੇ ਸਿਹਤ ਡੇਟਾ ਨਾਲ ਜੋੜੇਗਾ। ਮਰੀਜ਼ ਦੇ ਨਿਦਾਨ, ਦੇਖਭਾਲ ਅਤੇ ਇਲਾਜ ਸੰਬੰਧੀ ਡੇਟਾ ਨਾਲ ਜੋੜੇ ਗਏ ਸਰਵੇਖਣ ਜਵਾਬਾਂ ਨੂੰ NHS ਅਤੇ ਸੋਧਕਰਤਾਵਾਂ ਦੁਆਰਾ ਕੈਂਸਰ ਸੇਵਾਵਾਂ ਅਤੇ ਕਿਸੇ ਹੋਰ ਸੋਧ ਦੀ ਯੋਜਨਾ ਦਾ ਸਮਰਥਨ ਕਰਨ ਲਈ ਵਰਤਿਆ ਜਾ ਸਕਦਾ ਹੈ। ਨੈਤਿਕਤਾ ਅਤੇ ਸੁਰੱਖਿਆ ਨਾਲ ਜੁੜੇ ਸਖ਼ਤ ਉਪਾਅ ਅਪਣਾਏ ਜਾਂਦੇ ਹਨ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡਾ ਡੇਟਾ ਗੁਪਤ ਰੱਖਿਆ ਜਾਵੇਗਾ।

ਤੁਹਾਡੇ ਗੁਪਤ ਸਰਵੇਖਣ ਜਵਾਬਾਂ ਸਮੇਤ ਕੈਂਸਰ ਰਜਿਸਟ੍ਰੇਸ਼ਨ ਡੇਟਾ ਨੂੰ ਡੇਟਾ ਪਹੁੰਚ ਬੇਨਤੀ ਸੇਵਾ (DARS) ਰਾਹੀਂ NHS ਅਤੇ ਸੋਧਕਰਤਾਵਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ, ਪਰ ਸਿਰਫ਼ ਇਸ ਤਰੀਕੇ ਨਾਲ ਕਿ ਤੁਹਾਡੀ ਪਛਾਣ ਨਾ ਹੋ ਸਕੇ। ਡੇਟਾ ਪਹੁੰਚ ਬੇਨਤੀ ਸੇਵਾ (DARS) ਇਹ ਯਕੀਨੀ ਬਣਾਉਂਦਾ ਹੈ ਕਿ ਸਖ਼ਤ ਡੇਟਾ ਸੁਰੱਖਿਆ ਕਨੂੰਨਾਂ ਦੇ ਅਧੀਨ ਡੇਟਾ ਤੱਕ ਪਹੁੰਚ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਦਾ ਡੇਟਾ ਸਮਾਜ ਦੀ ਸਿਹਤ ਅਤੇ ਭਲਾਈ ਲਈ ਸਾਂਝਾ ਕੀਤਾ ਜਾਂਦਾ ਹੈ।

ਗੋਪਨੀਯਤਾ ਅਤੇ ਡੇਟਾ ਸੁਰੱਖਿਆ

ਤੁਹਾਡੇ ਨਿੱਜੀ ਵੇਰਵੇ ਅਤੇ ਕੈਂਸਰ ਇਲਾਜ ਨਾਲ ਜੁੜੀ ਕੁੱਝ ਜਾਣਕਾਰੀ ਇਸ ਸਰਵੇਖਣ ਵਿੱਚ ਤੁਹਾਡੀ ਪਛਾਣ ਕਰਨ ਲਈ ਵਰਤੀ ਗਈ ਹੈ ਅਤੇ ਨਜੀਤਿਆਂ ਦਾ ਵਿਸ਼ਲੇਸ਼ਣ ਕਰਨ ਲਈ ਵਰਤੀ ਜਾਵੇਗੀ। ਇਹ ਵੇਰਵੇ NHS ਟਰੱਸਟ ਨੇ ਦਿੱਤੇ ਹਨ ਜਿਸਨੇ ਤੁਹਾਡਾ ਇਲਾਜ ਕੀਤਾ ਹੈ। ਇਹ ਵੇਰਵੇ Picker ਨਾਲ ਸਾਂਝੇ ਕੀਤੇ ਗਏ ਹਨ, ਜੋ NHS England ਵੱਲੋਂ ਸਰਵੇਖਣ ਦਾ ਆਯੋਜਨ ਕਰਵਾ ਰਿਹਾ ਹੈ।

NHS ਟਰੱਸਟ ਵੱਲੋਂ Picker ਨਾਲ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਸਿਹਤ ਸੋਧ ਏਜੰਸੀ ਵਿਖੇ ਗੋਪਨੀਯਤਾ ਸਲਾਹਕਾਰ ਸਮੂਹ ਦੁਆਰਾ NHS ਐਕਟ 2006 ਦੀ ਧਾਰਾ 251 ਦੇ ਤਹਿਤ ਮਨਜ਼ੂਰੀ ਦਿੱਤੀ ਜਾਂਦੀ ਹੈ। ਗੋਪਨੀਯਤਾ ਸਲਾਹਕਾਰ ਸਮੂਹ ਇੱਕ ਸੁਤੰਤਰ ਸਮੂਹ ਹੁੰਦਾ ਹੈ, ਜਿਸ ਵਿੱਚ ਜਨਤਾ ਦੇ ਸਦੱਸ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੇ ਕੈਂਸਰ ਨਿਦਾਨ ਵਾਲੇ ਲੋਕਾਂ ਦੀ ਪਛਾਣ ਕਰਨ ਲਈ ਅਤੇ ਉਨ੍ਹਾਂ ਨੂੰ ਇਸ ਸਰਵੇਖਣ ਵਿੱਚ ਭਾਗ ਲੈਣ ਵਾਸਤੇ ਸੱਦਾ ਦੇਣ ਲਈ ਮਰੀਜ਼ ਦੀ ਗੁਪਤ ਜਾਣਕਾਰੀ ਨੂੰ ਵਰਤਣ ਲਈ ਆਪਣਾ ਸਮਰਥਨ ਪ੍ਰਦਾਨ ਕੀਤਾ ਹੈ। ਇਹ ਮਨਜ਼ੂਰੀ ਸਰਵੇਖਣ ਦੇ ਉਦੇਸ਼ਾਂ ਅਤੇ ਪ੍ਰਬੰਧਕੀ ਵਿਵਸਥਾ ਦੀ ਸੁਤੰਤਰ ਸਮੀਖਿਆ ਕਰਨ ਤੋਂ ਬਾਅਦ ਦਿੱਤੀ ਜਾਂਦੀ ਹੈ।

ਡੇਟਾ ਸੁਰੱਖਿਆ ਵਿਧਾਨ ਦੇ ਤਹਿਤ NHS England ਕੰਟਰੋਲਰ ਹੋਵੇਗਾ ਜੋ ਸਰਵੇਖਣ ਕਰਵਾਉਣ ਲਈ ਤੁਹਾਡੇ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਜ਼ਿੰਮ੍ਹੇਵਾਰ ਹੋਵੇਗਾ।

ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਤਰੀਕੇ ਨਾਲ ਸੰਭਾਲਿਆ ਜਾਵੇਗਾ ਅਤੇ ਪ੍ਰਕਾਸ਼ਿਤ ਨਤੀਜਿਆਂ ਵਿੱਚ ਤੁਹਾਡੀ ਪਛਾਣ ਨਹੀਂ ਹੋ ਸਕੇਗੀ। ਹਰੇਕ ਪ੍ਰਸ਼ਨਾਵਲੀ ਦੀ ਵਿਲੱਖਣ ਸੰਖਿਆ ਹੁੰਦੀ ਹੈ ਜਿਸ ਨਾਲ Picker ਇਹ ਪਤਾ ਲਗਾਉਂਦਾ ਹੈ ਕਿ ਸਰਵੇਖਣ ਦਾ ਜਵਾਬ ਕਿਸਨੇ ਦਿੱਤਾ ਹੈ ਅਤੇ ਉਨ੍ਹਾਂ ਲੋਕਾਂ ਰਿਮਾਇੰਡਰ ਭੇਜਣ ਲਈ ਵਰਤਦਾ ਹੈ ਜਿਨ੍ਹਾਂ ਨੇ ਜਵਾਬ ਨਹੀਂ ਦਿੱਤਾ।

Picker ਜਾਣਕਾਰੀ ਸੁਰੱਖਿਆ ਨਾਲ ਜੁੜੀਆਂ ਆਪਣੀਆਂ ਜ਼ਿੰਮ੍ਹੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਵੱਖ-ਵੱਖ ਸਾਵਧਾਨੀਆਂ ਵਰਤਦਾ ਹੈ ਕਿ ਤੁਹਾਡੀ ਜਾਣਕਾਰੀ ਹਮੇਸ਼ਾ ਨੁਕਸਾਨ, ਚੋਰੀ ਜਾਂ ਦੁਰਵਰਤੋਂ ਤੋਂ ਸੁਰੱਖਿਅਤ ਰਹੇ।

Picker ਆਪਣੀ ਜਾਣਕਾਰੀ ਸੁਰੱਖਿਆ ਨਿਯੰਤਰਣਾਂ ਅਤੇ ਕੰਮਕਾਜੀ ਅਭਿਆਸਾਂ ਦਾ ਨਿਯਮਿਤ ਅੰਦਰੂਨੀ ਅਤੇ ਬਾਹਰੀ ਔਡਿਟ ਕਰਵਾਉਂਦਾ ਹੈ ਅਤੇ ਅੰਤਰਰਾਸ਼ਟਰੀ ਸੂਚਨਾ ਸੁਰੱਖਿਆ ਮਿਆਰ, ISO 27001 ਤਹਿਤ ਮਾਨਤਾ ਪ੍ਰਾਪਤ ਹੈ।

Picker ਤੁਹਾਡੀ ਡੇਟਾ ‘ਤੇ ਕਿਵੇਂ ਪ੍ਰਕਿਰਿਆ ਕਰੇਗਾ, ਇਸ ਬਾਰੇ ਜਾਣਕਾਰੀ ਕੂਕੀਜ਼ ਅਤੇ ਗੋਪਨੀਯਤਾ ਪੰਨੇ ਵਿੱਚ ਉਪਲਬਧ ਹੁੰਦੀ ਹੈ।

NHS England ਵੱਲੋਂ ਸਰਵੇਖਣ ਕਰਵਾਉਣ ਦਾ ਕਨੂੰਨੀ ਆਧਾਰ UK ਆਮ ਡੇਟਾ ਸੁਰੱਖਿਆ ਕਨੂੰਨ (GDPR) ਦੇ ਲੇਖ 6(1)(e) ਤਹਿਤ ‘ਲੋਕ ਕਾਰਜ’ ਤਹਿਤ ਸ਼ਾਮਲ ਕੀਤਾ ਗਿਆ ਹੈ। ਇਹ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਦਾ ਕਨੂੰਨੀ ਆਧਾਰ ਪ੍ਰਦਾਨ ਕਰਦਾ ਹੈ ਜਿਸ ਵਿੱਚ:

“…ਲੋਕਾਂ ਦੀ ਭਲਾਈ ਲਈ ਕਿਸੇ ਕਾਰਜ ਨੂੰ ਪੂਰਾ ਕਰਨ ਲਈ ਜਾਂ ਕੰਟਰੋਲਰ ਕੋਲ ਆਪਣੀ ਅਧਿਕਾਰਕ ਸ਼ਕਤੀ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਕਿਰਿਆ ਕਰਨੀ ਜ਼ਰੂਰੀ ਹੈ।”

ਇਸ ਤੋਂ ਇਲਾਵਾ, ਡੇਟਾ ਨੂੰ ਪੂਰਾ ਕਰਨ ਲਈ ਵਿਸ਼ੇਸ਼ ਸ਼੍ਰੇਣੀ (ਸਿਹਤ) ਡੇਟਾ ਨੂੰ ਵਰਤਣ ਵਾਸਤੇ NHS England ਦਾ ਕਨੂੰਨੀ ਆਧਾਰ GDPR ਦੇ ਲੇਖ 9(2)(h) ਤਹਿਤ ਆਉਂਦਾ ਹੈ:

“9(2)(h) ਨਿਵਾਰਕ ਜਾਂ ਵਿਵਸਾਇਕ ਚਿਕਿਤਸਾ ਦੇ ਉਦੇਸ਼ਾਂ ਲਈ, ਕਮਰਚਾਰੀ ਦੀ ਕਾਰਜਕੁਸ਼ਲਤਾ ਦਾ ਮੁਲਾਂਕਣ ਕਰਨ ਲਈ, ਮੈਡੀਕਲ ਨਿਦਾਨ, ਸੰਘੀ ਜਾਂ ਮੈਂਬਰ ਰਾਜ ਕਨੂੰਨ ਦੇ ਆਧਾਰ ‘ਤੇ ਜਾਂ ਸਿਹਤ ਪੇਸ਼ੇਵਰ ਦੇ ਨਾਲ ਇਕਰਾਰਨਾਮੇ ਤਹਿਤ ਅਤੇ ਪੈਰੇ 3 ਵਿੱਚ ਦਿੱਤੀਆਂ ਸ਼ਰਤਾਂ ਅਤੇ ਸੁਰੱਖਿਆ-ਉਪਾਵਾਂ ਦੇ ਅਧੀਨ ਸਿਹਤ ਜਾਂ ਲੋਕ ਦੇਖਭਾਲ ਜਾਂ ਇਲਾਜ ਜਾਂ ਸਿਹਤ ਜਾਂ ਲੋਕ ਦੇਖਭਾਲ ਪ੍ਰਣਾਲੀਆਂ ਅਤੇ ਸੇਵਾਵਾਂ ਦੇ ਪ੍ਰਬੰਧਨ ਲਈ ਪ੍ਰਕਿਰਿਆ ਜ਼ਰੂਰੀ ਹੈ…”

ਸਿਹਤ ਅਤੇ ਲੋਕ ਦੇਖਭਾਲ ਦੇ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਰਵੇਖਣ ਨੂੰ ਨੈਸ਼ਨਲ ਡੇਟਾ ਆਪਟ ਆਊਟ ਤੋਂ ਰਾਹਤ ਦਿੱਤੀ ਗਈ ਹੈ। ਰਾਹਤਾਂ ਅਤੇ ਨੀਤੀ ਸਥਗਨ ਦੀ ਸੂਚੀ ਵਿੱਚ ਵਧੇਰੇ ਜਾਣਕਾਰੀ ਦਿੱਤੀ ਗਈ ਹੈ।

NHS England ਦੀ ਗੋਪਨੀਯਤਾ ਸੂਚਨਾ ਵਰਣਨ ਕਰਦੀ ਹੈ ਕਿ ਉਹ ਨਿੱਜੀ ਡੇਟਾ ਕਿਵੇਂ ਵਰਤਦੇ ਹਨ ਅਤੇ ਦੱਸਦੀ ਹੈ ਕਿ ਤੁਸੀਂ ਉਨ੍ਹਾਂ ਨਾਲ ਕਿਵੇਂ ਸੰਪਰਕ ਕਰ ਸਕਦੇ ਹੋ ਅਤੇ ਡੇਟਾ ਮਾਲਕ ਹੋਣ ਦੇ ਨਾਤੇ ਆਪਣੇ ਅਧਿਕਾਰਾਂ ਨੂੰ ਕਿਵੇਂ ਅਮਲ ਵਿੱਚ ਲਿਆ ਸਕਦੇ ਹੋ। NHS England ਡੇਟਾ ਸੁਰੱਖਿਆ ਐਕਟ 2018 ਦੀਆਂ ਜ਼ਰੂਰਤਾਂ ਦੇ ਅਨੁਰੂਪ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰੇਗਾ।

ਤੁਸੀਂ ਇਸਦੀ ਇੱਕ ਕਾਪੀ ਪ੍ਰਾਪਤ ਕਰਨ ਲਈ NHS England ਗਾਹਕ ਸੇਵਾ ਕੇਂਦਰ ਨੂੰ ਈਮੇਲ ਰਾਹੀਂ ਜਾਂ ਹੇਠਾਂ ਦਿੱਤੇ ਵੇਰਵਿਆਂ ਦੁਆਰਾ ਸੰਪਰਕ ਕਰ ਸਕਦੇ ਹੋ:

ਟੈਲੀਫ਼ੋਨ: 0300 311 22 33;

ਡਾਕ: NHS England, PO Box 16738, Redditch, B97 9PT.

ਕੋਈ ਵੀ ਸਵਾਲ ਜਾਂ ਚਿੰਤਾਵਾਂ ਹੋਣ ‘ਤੇ ਕਿਰਪਾ ਕਰਕੇ NHS England ਇਨਸਾਈਟ ਐਂਡ ਵੌਇਸ ਟੀਮ ਨਾਲ ਸੰਪਰਕ ਕਰੋ

ਡੇਟਾ ਸੁਰੱਖਿਆ ਦੇ ਸੰਬੰਧ ਵਿੱਚ ਕੋਈ ਵੀ ਸਵਾਲ ਹੋਣ ‘ਤੇ ਕਿਰਪਾ ਕਰਕੇ NHS England ਦੇ ਡੇਟਾ ਸੁਰੱਖਿਆ ਦਫ਼ਤਰ ਨਾਲ ਸੰਪਰਕ ਕਰੋ।

ਤੁਹਾਨੂੰ ਸੂਚਨਾ ਕਮੀਸ਼ਨਰ ਦਫ਼ਤਰ ਨੂੰ ਡੇਟਾ ਸੁਰੱਖਿਆ ਦੇ ਕਿਸੇ ਵੀ ਮੁੱਦੇ ਨੂੰ ਲੈ ਕੇ NHS England ਦੇ ਖਿਲਾਫ਼ ਸ਼ਿਕਾਇਤ ਕਰਨ ਦਾ ਅਧਿਕਾਰ ਹੁੰਦਾ ਹੈ।